ਚੰਡੀਗੜ੍ਹ, 28 ਅਪ੍ਰੈਲ
ਵਾਰਡ ਨੰਬਰ 30 ਅਧੀਨ ਪਿੰਡ ਬਡਹੇੜੀ ਦੀ ਐਂਟਰੀ ਉਤੇ ਅਕਸਰ ਗੰਦਗੀ ਨਾਲ ਭਰੇ ਰਹਿਣ ਵਾਲੇ ਤਿਕੋਣੇ ਪਾਰਕ ਦੀ ਹੁਣ ਦਸ਼ਾ ਬਦਲ ਗਈ ਹੈ। ਇਲਾਕਾ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਵੱਲੋਂ ਇਸ ਪਾਰਕ ਦੀ ਸਫਾਈ ਕਰਵਾ ਕੇ ਪੌਦੇ ਲਗਵਾ ਦਿੱਤੇ ਗਏ ਹਨ।
ਇਸ ਮੌਕੇ ਗੱਲਬਾਤ ਕਰਦਿਆਂ ਹਰਦੀਪ ਸਿੰਘ ਬੁਟੇਰਲਾ ਨੇ ਕਿਹਾ ਕਿ ਇਸ ਪਾਰਕ ਦੀ ਦਸ਼ਾ ਸੁਧਾਰ ਕੇ ਮਨ ਨੂੰ ਬਹੁਤ ਸਕੂਨ ਮਿਲਿਆ। ਇਸ ਪਾਰਕ ਵਿੱਚ ਅਕਸਰ ਕੂੜਾ-ਕਰਕਟ ਅਤੇ ਗੰਦਗੀ ਪਸਰੀ ਰਹਿੰਦੀ ਸੀ। ਪਾਰਕ ਵਿੱਚ ਲਗਾਏ ਗਏ ਫਾਈਕਸ, ਕੋਨੋਕਾਰਪਸ ਅਤੇ ਟਿਕੋਮਾ ਆਦਿ ਪੌਦਿਆਂ ਨਾਲ ਹੁਣ ਬਡਹੇੜੀ ਪਿੰਡ ਦੀ ਐਂਟਰੀ ਸੋਹਣੀ ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਪਿੰਡ ਦੀ ਫਿਰਨੀ ਉਤੇ ਪੇਵਰ ਲਗਵਾ ਕੇ ਪਿੰਡ ਵਾਸੀਆਂ ਨੂੰ ਸਹੂਲਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਵਾਰਡ ਨੂੰ ਹਰਾ-ਭਰਾ ਬਣਾਈ ਰੱਖਣ ਅਤੇ ਵਿਕਸ ਕਾਰਜ ਕਰਵਾ ਕੇ ਵਾਰਡ ਵਾਸੀਆਂ ਨੂੰ ਸਹੂਲਤਾਂ ਦੇਣ ਲਈ ਵਚਨਬੱਧ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਤਾਰਾ ਸਿੰਘ ਬਡਹੇੜੀ, ਬਲਜੀਤ ਸਿੰਘ, ਰਸ਼ਵਿੰਦਰ ਫਾਂਟੂ, ਸੰਜੇ ਕਪੂਰ, ਵਿਪਿਨ, ਬੀਰਦਵਿੰਦਰ ਸਿੰਘ, ਗੋਲਡੀ, ਬਰਜੇਸ਼, ਰਾਜਿੰਦਰ ਕੁਮਾਰ ਗਰਗ, ਵਿਸ਼ਵੰਬਰ ਲਾਲ ਆਦਿ ਨੇ ਇਸ ਪਾਰਕ ਦੀ ਦਸ਼ਾ ਸੁਧਾਰਨ ਲਈ ਕੌਂਸਲਰ ਬੁਟੇਰਲਾ ਦਾ ਧੰਨਵਾਦ ਕੀਤਾ।
ਫੋਟੋ ਕੈਪਸ਼ਨ :
ਪਿੰਡ ਬਡਹੇੜੀ ਦੇ ਐਂਟਰੀ ਪਾਰਕ ਵਿੱਚ ਪੌਦੇ ਲਗਾਉਂਦੇ ਹੋਏ ਕੌਂਸਲਰ ਬੁਟੇਰਲਾ ਤੇ ਹੋਰ।



