ਵੀਰਵਾਰ, ਜੂਨ 4, 2026
5:49 ਬਾਃ ਦੁਃ
Google search engine
HomePunjab Chandigarhਚੰਡੀਗੜ੍ਹ ਨੰਬਰਦਾਰਾ ਯੂਨੀਅਨ ਦੀ ਮੀਟਿੰਗ ਵਿੱਚ ਹੋਈ ਅਹਿਮ ਮੁੱਦਿਆਂ ਉਤੇ ਚਰਚਾ

ਚੰਡੀਗੜ੍ਹ ਨੰਬਰਦਾਰਾ ਯੂਨੀਅਨ ਦੀ ਮੀਟਿੰਗ ਵਿੱਚ ਹੋਈ ਅਹਿਮ ਮੁੱਦਿਆਂ ਉਤੇ ਚਰਚਾ

– ਪ੍ਰਸ਼ਾਸਕ ਨੂੰ ਮੰਗ ਪੱਤਰ ਸੌਂਪਣ ਅਤੇ ਨੰਬਰਦਾਰਾਂ ਦੀ ਹਰ ਮਹੀਨੇ ਮੀਟਿੰਗ ਕਰਨ ਦਾ ਫੈਸਲਾ : ਰਾਜਿੰਦਰ ਬਡਹੇੜੀ

ਚੰਡੀਗੜ੍ਹ, 2 ਮਈ
ਚੰਡੀਗੜ੍ਹ ਨੰਬਰਦਾਰਾ ਯੂਨੀਅਨ ਦੀ ਇੱਕ ਮੀਟਿੰਗ ਅੱਜ ਇਥੇ ਚੰਡੀਗੜ੍ਹ ਪ੍ਰੈੱਸ ਕਲੱਬ ਦੇ ਮੀਟਿੰਗ ਹਾਲ ਵਿਖੇ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵੱਖ ਵੱਖ ਪਿੰਡਾਂ ਦੇ ਨੰਬਰਦਾਰਾਂ ਸਮੇਤ ਪਿੰਡਾਂ ਨਾਲ ਸੰਬੰਧਿਤ ਅਹਿਮ ਮੁੱਦਿਆਂ ਉੱਤੇ ਵਿਚਾਰ ਚਰਚਾ ਕੀਤੀ ਗਈ।

ਯੂਨੀਅਨ ਨੇ ਪੰਚਾਇਤਾਂ ਦੀ ਗੈਰ-ਮੌਜੂਦਗੀ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਜਪਾਲ ਦੀ ਸਲਾਹਕਾਰ ਕੌਂਸਲ ਵਿੱਚ ਉੱਤਰ, ਪੂਰਬ, ਪੱਛਮ ਅਤੇ ਦੱਖਣ-ਹਰ ਖੇਤਰ ਤੋਂ ਇੱਕ-ਇੱਕ ਨੰਬਰਦਾਰ ਨੂੰ ਸ਼ਾਮਿਲ ਕਰਨ ਦੀ ਮੰਗ ਕੀਤੀ।

ਇਸ ਤੋਂ ਇਲਾਵਾ ਯੂਨੀਅਨ ਨੇ ਪਿੰਡਾਂ ਦੇ ਮਸਲਿਆਂ ਨੂੰ ਉਭਾਰਨ ਲਈ “ਪਿੰਡ ਵਿਕਾਸ ਸਲਾਹਕਾਰ ਕਮੇਟੀ” ਬਣਾਉਣ ਦੀ ਮੰਗ ਕੀਤੀ, ਜਿਸ ਵਿੱਚ ਹਰ ਪਿੰਡ ਦੇ ਨੰਬਰਦਾਰ ਅਤੇ ਪ੍ਰਮੁੱਖ ਵਿਅਕਤੀਆਂ ਨੂੰ ਸ਼ਾਮਿਲ ਕੀਤਾ ਜਾਵੇ। ਇਸਦੇ ਨਾਲ ਹੀ ਨਗਰ ਨਿਗਮ ਦੇ ਨਾਮਜ਼ਦ ਕੌਂਸਲਰਾਂ ਵਿੱਚ ਘੱਟੋ-ਘੱਟ ਚਾਰ ਨੰਬਰਦਾਰਾਂ ਨੂੰ ਸ਼ਾਮਲ ਕਰਨ ਦੀ ਮੰਗ ਵੀ ਕੀਤੀ ਗਈ, ਤਾਂ ਜੋ ਪਿੰਡਾਂ ਦੇ ਮਸਲਿਆਂ ਲਈ ਇੱਕ ਢੰਗ ਦਾ ਮੰਚ ਮਿਲ ਸਕੇ।

ਯੂਨੀਅਨ ਨੇ ਯੂਟੀ ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਨੂੰ ਪਹਿਲੀ ਅਤੇ ਪ੍ਰਸ਼ਾਸਨਿਕ ਭਾਸ਼ਾ ਵਜੋਂ ਮਾਨਤਾ ਦੇਣ ਅਤੇ ਇਸਨੂੰ 1 ਨਵੰਬਰ 1966 ਵਾਲੇ ਦਰਜੇ ਦੇ ਬਰਾਬਰ ਬਹਾਲ ਕਰਨ ਦੀ ਮੰਗ ਕੀਤੀ।

ਮੀਟਿੰਗ ਦੀ ਸਮਾਪਤੀ ਇਹ ਫੈਸਲਾ ਕਰਕੇ ਕੀਤੀ ਗਈ ਕਿ ਇਹ ਮੰਗਾਂ ਸੰਬੰਧਿਤ ਅਧਿਕਾਰੀਆਂ ਅੱਗੇ ਰੱਖੀਆਂ ਜਾਣਗੀਆਂ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਮੰਗ ਪੱਤਰ ਸੌਂਪਣ ਦਾ ਫੈਸਲਾ ਲਿਆ ਗਿਆ ਹੈ।

ਅੱਜ ਦੀ ਮੀਟਿੰਗ ਵਿੱਚ ਨੰਬਰਦਾਰ ਦਲਜੀਤ ਸਿੰਘ ਪਲਸੌਰਾ, ਰੁਲਦਾ ਸਿੰਘ ਅਟਾਵਾ, ਰਾਜਿੰਦਰ ਸਿੰਘ ਬਡਹੇੜੀ, ਕਮਲਜੀਤ ਸਿੰਘ ਬੈਰ ਮਾਜਰਾ, ਗੁਰਬਚਨ ਸਿੰਘ ਬਹਿਲਾਣਾ, ਗੁਲਾਬ ਸਿੰਘ ਬੁੜੈਲ, ਪ੍ਰਹਿਲਾਦ ਸਿੰਘ ਬੁੜੈਲ, ਬਲਜਿੰਦਰ ਸਿੰਘ, ਬਬਲਾ ਸਿੰਘ, ਬਲਦੇਵ ਸਿੰਘ, ਸੁਸ਼ੀਲ ਕੁਮਾਰ, ਅਮਨਜੋਤ ਕੌਰ ਬੁਟੇਰਲਾ, ਦਲਬੀਰ ਸਿੰਘ ਦੜੂਆ, ਜੈ ਪ੍ਰਕਾਸ਼ ਡੱਡੂਮਾਜਰਾ, ਨਾਥ ਸਿੰਘ ਖੁੱਡਾ ਅਲੀਸ਼ੇਰ, ਫਤਿਹ ਸਿੰਘ ਮਨੀਮਾਜਰਾ, ਮਨਜੀਤ ਸਿੰਘ ਮਨੀਮਾਜਰਾ, ਨੰਬਰਦਾਰ ਰਣਦੀਪ ਸਿੰਘ ਮਨੀਮਾਜਰਾ, ਰਾਜ ਕੁਮਾਰ ਮਲੋਇਆ, ਬਲਵਿੰਦਰ ਸਿੰਘ, ਬਲਵਿੰਦਰ ਸਿੰਘ ਮੌਲੀ ਜਾਗਰਾਂ, ਨਛੱਤਰ ਸਿੰਘ ਰਾਇਪੁਰ ਖੁਰਦ, ਗੁਰਦੀਪ ਸਿੰਘ ਰਾਇਪੁਰ ਕਲਾਂ, ਲਖਮੀਰ ਸਿੰਘ, ਸਾਰੰਗਪੁਰ, ਕਪਤਾਨ ਸਿੰਘ ਹੱਲੋਮਾਜਰਾ ਆਦਿ ਵੀ ਹਾਜ਼ਰ ਸਨ।

RELATED ARTICLES
- Advertisment -
Google search engine

Most Popular