ਵੀਰਵਾਰ, ਜੂਨ 4, 2026
5:45 ਬਾਃ ਦੁਃ
Google search engine
HomeUncategorized @paਕਣਕ ਦੇ ਨਾੜ ਨੂੰ ਅੱਗ ਲਗਾਉਣ 'ਤੇ ਹੋਵੇਗੀ ਕਾਨੂੰਨੀ ਕਾਰਵਾਈ*

ਕਣਕ ਦੇ ਨਾੜ ਨੂੰ ਅੱਗ ਲਗਾਉਣ ‘ਤੇ ਹੋਵੇਗੀ ਕਾਨੂੰਨੀ ਕਾਰਵਾਈ*

ਮੋਹਾਲੀ, 5 ਮਈ:

ਮੁੱਖ ਖੇਤੀਬਾੜੀ ਅਫਸਰ, ਐੱਸ.ਏ.ਐੱਸ ਨਗਰ (ਮੋਹਾਲੀ) ਡਾ ਸੁਖਜਿੰਦਰ ਸਿੰਘ ਬਾਜਵਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਬਲਾਕ ਖੇਤੀਬਾੜੀ ਅਫਸਰ ਡਾ. ਸੁਭਕਰਨ ਸਿੰਘ ਧਾਲੀਵਾਲ ਦੀ ਯੋਗ ਅਗਵਾਈ ਹੇਠ ਪਿੰਡ ਮੋਟੇ ਮਾਜਰਾ ਵਿਖੇ ਕਣਕ ਦੇ ਨਾੜ ਪ੍ਰਬੰਧਨ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ।

ਇਸ ਕੈਂਪ ਵਿੱਚ ਡਾ. ਜਸਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ ਨੇ ਦੱਸਿਆ ਕਿ ਤੂੜੀ ਬਣਾਉਣ ਤੋਂ ਬਾਅਦ ਕਣਕ ਦੀ ਰਹਿੰਦ-ਖੂੰਹਦ ਨੂੰ ਬੜੀ ਅਸਾਨੀ ਨਾਲ ਹੈਰੋ, ਕਲਟੀਵੇਟਰ ਜਾਂ ਉਲਟਾਵੇ ਹੱਲ ਨਾਲ ਖੇਤ ਵਿੱਚ ਮਿਲਾਇਆ ਜਾ ਸਕਦਾ ਹੈ। ਐਨ.ਜੀ.ਟੀ (NGT) ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਜਿਹੜਾ ਕਿਸਾਨ ਇਸ ਰਹਿੰਦ-ਖੂੰਹਦ ਨੂੰ ਅੱਗ ਲਗਾਵੇ, ਉਸ ਦੀ ਸੂਚਨਾ ਸੈਟੇਲਾਈਟ ਰਾਹੀਂ ਪ੍ਰਾਪਤ ਹੋ ਜਾਂਦੀ ਹੈ ਅਤੇ ਉਸ ਖਿਲਾਫ ਚਲਾਨ, ਜੁਰਮਾਨਾ, ਫਰਦ ਵਿੱਚ ਇੰਦਰਾਜ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਡਾ. ਸੁੱਚਾ ਸਿੰਘ ਸਿੱਧੂ,ਖੇਤੀਬਾੜੀ ਵਿਸਥਾਰ ਅਫਸਰ ਨੇ ਦੱਸਿਆ ਕਿ ਕਣਕ ਦੇ ਪਿਛੋਂ ਖਾਲੀ ਹੋਏ ਖੇਤਾਂ ਵਿੱਚ ਜੰਤਰ ਦੀ ਕਾਸ਼ਤ ਕਰਨ ਲਈ ਵਿਭਾਗ ਪਾਸ ਸਬਸਿਡੀ ‘ਤੇ ਬੀਜ ਉਪਲਬਧ ਹੈ। ਇਸ ਤੋਂ ਇਲਾਵਾ ਵਿਭਾਗ ਵੱਲੋਂ ਮੂੰਗਫਲੀ ਦੇ ਪ੍ਰਦਰਸਨੀ ਪਲਾਂਟ ਬਿਜਵਾਏ ਜਾਣੇ ਹਨ, ਚਾਹਵਾਨ ਕਿਸਾਨ ਵਿਭਾਗ ਨਾਲ ਤਾਲਮੇਲ ਕਰਨ। 50 ਪ੍ਰਤੀਸ਼ਤ ਸਬਸਿਡੀ ‘ਤੇ ਜਿਪਸਮ ਵੀ ਉਪਲੱਬਧ ਹੈ।

ਮੈਡਮ ਦਿਵਿਆ, ਖੇਤੀਬਾੜੀ ਉਪ ਨਿਰੀਖਕ ਨੇ ਜਾਣੂ ਕਰਵਾਈਆ ਕਿ ਝੋਨੇ ਦੀ ਬਜਾਇ ਮੱਕੀ ਦੀ ਕਾਸ਼ਤ ਕਰਨ ਵਾਲੇ ਕਿਸਾਨ ਵਿਭਾਗ ਕੋਲ ਰਜਿਸਟਰ ਕਰਵਾਉਣ ਜਿਸ ਵਿੱਚ ਵਿਭਾਗ ਵੱਲੋ 17500/- ਰੁਪਏ ਪ੍ਰਤੀ ਹੈਕਟੇਅਰ ਪ੍ਰੋਤਸਾਹਨ ਰਾਸੀ ਦਾ ਲਾਭ ਦਿੱਤਾ ਜਾ ਸਕੇ। ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500/- ਰੁਪਏ ਪ੍ਰਤੀ ਏਕੜ ਰਾਸ਼ੀ ਦਿੱਤੀ ਜਾਵੇਗੀ।

RELATED ARTICLES
- Advertisment -
Google search engine

Most Popular