ਮੋਹਾਲੀ, 2 ਜੁਲਾਈ :
ਰਾਸ਼ਟਰੀ ਡਾਕਟਰ ਦਿਵਸ ਦੇ ਮੌਕੇ ‘ਤੇ, ਲਾਇਨਜ਼ ਕਲੱਬ ਮੋਹਾਲੀ ਐਸ.ਏ.ਐਸ. ਨਗਰ (ਰਜਿ:) ਅਤੇ ਲਾਇਨਜ਼ ਕਲੱਬ ਮੋਹਾਲੀ (ਦਿਸ਼ਾ) ਦੇ ਸਹਿਯੋਗ ਨਾਲ 1 ਜੁਲਾਈ 2026 (ਬੁੱਧਵਾਰ) ਨੂੰ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।
ਹੋਟਲ ਜ਼ੋਡੀਏਕ, ਫੇਜ਼-5, ਮੋਹਾਲੀ ਵਿਖੇ ਕਰਵਾਏ ਗਏ ਇਸ ਸਮਾਗਮ ਵਿੱਚ ਡਾ. ਰਵਨੀਤ ਕੌਰ ਬੇਦੀ, ਡਾਇਰੈਕਟਰ, ਜੀਐਮਸੀਐਚ-32, ਚੰਡੀਗੜ੍ਹ ਨੇ ਸ਼ਾਮ ਲਈ ਮੁੱਖ ਮਹਿਮਾਨ ਬਣ ਕੇ ਸ਼ਿਰਕਤ ਕੀਤੀ।
ਪ੍ਰੋਗਰਾਮ ਦੌਰਾਨ ਦੋਵੇਂ ਲਾਇਨਜ਼ ਕਲੱਬ ਚੈਪਟਰਾਂ ਦੀਆਂ ਪੀਐਸਟੀ ਟੀਮਾਂ ਨੇ ਸਾਂਝੇ ਤੌਰ ‘ਤੇ ਕਈ ਡਾਕਟਰਾਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨ ਕੀਤਾ ਜਿਨ੍ਹਾਂ ਵਿੱਚ ਡਾ. ਸੰਦੀਪ ਕੁੱਕੜ (ਡਾਇਰੈਕਟਰ ਓਨਕੋਲੋਜੀ, ਪਾਰਕ ਹਸਪਤਾਲ, ਮੋਹਾਲੀ), ਡਾ. ਸੰਕਲਪ ਸ਼ਰਮਾ (ਐਸੋਸੀਏਟ ਡਾਇਰੈਕਟਰ – ਕਾਰਡੀਓਲੋਜੀ, ਪਾਰਕ ਹਸਪਤਾਲ, ਮੋਹਾਲੀ), ਡਾ. ਆਸ਼ੂਤੋਸ਼ ਸ਼ਰਮਾ
(ਮੈਨੇਜਿੰਗ ਡਾਇਰੈਕਟਰ ਡੀ. ਸੰਧੂ’ਜ਼ ਲੈਪਰੋਸਕੋਪਿਕ ਐਂਡ ਸਰਜੀਕਲ ਸੈਂਟਰ ਚੰਡੀਗੜ੍ਹ), ਡਾ. ਮਨਦੀਪ ਸਿੰਘ (ਜਨਰਲ ਸਰਜਨ) ਇੰਡਸ ਹਸਪਤਾਲ ਮੋਹਾਲੀ), ਡਾ. ਤਰਨ ਨੱਟ ਭੱਟਲ (ਮੈਨੇਜਿੰਗ ਡਾਇਰੈਕਟਰ, ਡਰਮਾ ਐਂਡ ਬਿਓਂਡ – ਮਲਟੀ ਸਪੈਸ਼ਲਿਟੀ ਕਲੀਨਿਕ ਸੈਕਟਰ-82, ਡਾ. ਅਸ਼ਪੀ ਅਲੂਨਾ ਡੋਗਰਾ (ਔਬਸਟੈਟ੍ਰਿਕਸ ਐਂਡ ਗਾਇਨੀਕੋਲੋਜਿਸਟ ਟੀਡੀਆਈ ਸਿਟੀ ਮੋਹਾਲੀ), ਡਾ. ਸੁਧਾਂਸ਼ੂ ਬੁਦਾਕੋਟੀ (ਸੀਨੀਅਰ ਕੰਸਲਟੈਂਟ-ਕਾਰਡੀਓਲੋਜੀ, ਫੋਰਟਿਸ ਹਸਪਤਾਲ, ਮੋਹਾਲੀ), ਡਾ. ਰਾਹੁਲ ਕਟਿਆਲ (ਪਲਮੋਨੋਲੋਜਿਸਟ ਅਤੇ ਕ੍ਰਿਟੀਕਲ ਕੇਅਰ, ਗਿਨੀ ਹਸਪਤਾਲ ਸੈਕਟਰ-69 ਮੋਹਾਲੀ), ਡਾ. ਸਚਿਨ ਬਿੰਦਲ (ਐਸੋਸੀਏਟ ਡਾਇਰੈਕਟਰ – ਨਿਊਰੋਸਰਜਰੀ, ਮੈਕਸ ਹਸਪਤਾਲ, ਮੋਹਾਲੀ), ਡਾ. ਰੀਤੂ ਮਨੀ (ਮੈਡੀਕਲ ਅਫਸਰ – ਸਿਵਲ ਹਸਪਤਾਲ ਮੋਹਾਲੀ), ਡਾ. ਰੌਬਿਨ ਬੋਹਤ (ਸੀਨੀਅਰ ਸਲਾਹਕਾਰ – ਆਰਥੋਪੈਡਿਕ ਅਤੇ ਜੁਆਇੰਟ ਰਿਪਲੇਸਮੈਂਟ, ਲਿਵਾਸਾ ਹਸਪਤਾਲ, ਮੋਹਾਲੀ), ਡਾ. ਜਗਦੀਪ ਸਿੰਘ ਰੈਂਸੀ (ਐਸੋਸੀਏਟ ਪ੍ਰੋਫੈਸਰ ਆਰਥੋਪੀਡਿਕ, ਮੋਹਾਲੀ), ਡਾ. ਪਰਮਜੀਤ ਕੌਰ (ਪ੍ਰੋਫੈਸਰ – ਟ੍ਰਾਂਸਫਿਊਜ਼ਨ ਮੈਡੀਸਨ, G.M.C.H. -32, ਚੰਡੀਗੜ੍ਹ) ਦੇ ਨਾਮ ਸ਼ਾਮਿਲ ਹਨ।
ਉਕਤ ਡਾਕਟਰਾਂ ਵੱਲੋਂ ਸਮਾਜ ਲਈ ਅਸਾਧਾਰਨ ਅਤੇ ਨਿਰਸਵਾਰਥ ਸਮਾਜ ਸੇਵਾ ਕੀਤੀ ਗਈ। ਇਸ ਸਮਾਗਮ ਦਾ ਉਦੇਸ਼ ਸਮਾਜ ਨੂੰ ਉੱਚਾ ਚੁੱਕਣ ਅਤੇ ਸੇਵਾ ਕਰਨ ਵਿੱਚ ਇਨ੍ਹਾਂ ਮੈਡੀਕਲ ਪੇਸ਼ੇਵਰਾਂ ਦੇ ਅਨਮੋਲ ਯੋਗਦਾਨ ਨੂੰ ਮਾਨਤਾ ਦੇਣਾ ਅਤੇ ਉਨ੍ਹਾਂ ਦੀ ਕਦਰ ਕਰਨਾ ਹੈ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਡਾਕਟਰ ਰਵਨੀਤ ਕੌਰ ਬੇਦੀ ਵੱਲੋਂ ਆਏ ਹੋਏ ਡਾਕਟਰਾਂ ਨੂੰ ਵਧਾਈ ਦਿੰਦਿਆਂ ਹੋਇਆ ਲਾਇਸ ਕਲੱਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਦਾ ਸ਼ੁਕਰਾਨਾ ਕੀਤਾ ਜਿਨਾਂ ਨੇ ਇਹ ਪ੍ਰੋਗਰਾਮ ਉਲੀਕ ਕੇ ਡਾਕਟਰਾਂ ਦਾ ਮਾਨ ਵਧਾਇਆ।
ਇਸ ਵਿਸ਼ੇਸ਼ ਮੌਕੇ ਤੇ ਲਾਇਨਜ਼ ਕਲੱਬ ਦਿਸ਼ਾ ਜੋ ਕਿ ਪੂਰਨ ਰੂਪ ਵਿੱਚ ਵੂਮਨ ਕਲੱਬ ਹੈ, ਲਾਇਨਿਜ਼ਮ ਸਾਲ 26-27 ਦੇ ਇਸ ਵਿਸ਼ੇਸ਼ ਮੌਕੇ ਤੇ ਪੰਜ ਨਵੇਂ ਮੈਂਬਰਾਂ ਡਾ. ਅਸ਼ਪੀ ਅਲੂਨਾ ਡੋਗਰਾ, ਡਾ.ਪਰਮੀਸ ਕੌਰ, ਡਾ. ਤਰਨ ਨੱਤ ਭੱਠਲ (ਰਿਟਾ. ਕਰਨਲ ਰੋਮੀ ਰੰਧਾਵਾ, ਗੁਰਿੰਦਰ ਕੌਰ ਨੂੰ ਜੁਆਇਨ ਕਰਵਾਇਆ ਗਿਆ ਜਿਨ੍ਹਾਂ ਵਿੱਚੋਂ ਤਿੰਨ ਡਾਕਟਰ ਹਨ ਅਤੇ ਇੱਕ ਦੇਸ਼ ਸੇਵਾਵਾਂ ਵਿੱਚ ਮਾਣ ਹਾਸਲ ਕਰ ਚੁੱਕੇ ਅਫ਼ਸਰ ਸਾਹਿਬਾਨ ਹਨ।
ਇਸ ਵਿਸ਼ੇਸ਼ ਸਮਾਗਮ ਦੀ ਸ਼ੋਭਾ ਵਧਾਉਣ ਲਈ ਡਿਸਟ੍ਰਿਕਟ 321-F ਦੇ ਅਹੁਦੇਦਾਰ ਲਾਇਨ ਅਮਨਦੀਪ ਸਿੰਘ ਗੁਲਾਟੀ (ਰੀਜਨ ਚੇਅਰਪਰਸਨ), ਲਾਇਨ ਤੇਜਿੰਦਰ ਕੌਰ (ਜੋਨ ਚੇਅਰਪਰਸਨ), ਲਾਇਨ ਹਰਿੰਦਰ ਪਾਲ ਸਿੰਘ ਹੈਰੀ (ਡਿਸਟ੍ਰਿਕ ਐਮਬੈਸਡਰ-ਲਾਇਨ ਕੂਐਸਟ), ਲਾਇਨ ਜਸਵਿੰਦਰ ਸਿੰਘ (ਡਿਪਟੀ ਡਿਸਟ੍ਰਿਕ ਗਵਰਨਰ-ਯੂਥ ਐਕਸਚੇਂਜ), ਲਾਇਨ ਆਰ. ਪੀ. ਸਿੰਘ ਵਿਗ ਜਿਲਾ ਕੋ ਚੇਅਰਪਰਸਨ ਵਾਤਾਵਰਨ, ਲਾਇਨ ਕੇ.ਕੇ. ਅਗਰਵਾਲ ਸਾਬਕਾ ਪ੍ਰਧਾਨ, ਲਾਇਨ ਰਜਿੰਦਰ ਕੁਮਾਰ ਚੌਹਾਨ ਸਾਬਕਾ ਸਕੱਤਰ ਅਤੇ ਦੋਵੇਂ ਕਲੱਬਾਂ ਦੇ ਅਹੁਦੇਦਾਰ ਸਾਹਿਬਾਨ ਅਤੇ ਮੈਂਬਰ ਸਾਹਿਬਾਨ।
ਲਾਇਨ ਅਮਰੀਕ ਸਿੰਘ ਮੋਹਾਲੀ (ਚਾਰਟਰ ਪ੍ਰਧਾਨ) ਵੱਲੋਂ ਇਸ ਸਮਾਗਮ ਵਿੱਚ ਪਹੁੰਚੇ ਡਾਕਟਰ ਸਾਹਿਬਾਨ ਨੂੰ ਰਾਸ਼ਟਰੀ ਡਾਕਟਰ ਦਿਵਸ ਦੀ ਵਧਾਈ ਦਿੱਤੀ। ਲਾਇਨ ਜੇ.ਐਸ. ਰਾਹੀ (ਚਾਰਟਰ ਮੈਂਬਰ) ਵੱਲੋਂ ਇਸ ਸਮਾਗਮ ਨੂੰ ਬੜੇ ਸੁਚੱਜੇ ਢੰਗ ਨਾਲ ਨਿਭਾਇਆ। ਲਾਇਨ ਅਮਿਤ ਮਰਵਾਹਾ (ਪ੍ਰਧਾਨ), ਲਾਇਨ ਜਤਿੰਦਰ ਪਾਲ ਸਿੰਘ ਪ੍ਰਿੰਸ (ਸਕੱਤਰ), ਲਾਇਨ ਜਸਵਿੰਦਰ ਕੌਰ (ਪ੍ਰਧਾਨ-ਦਿਸ਼ਾ ਕਲੱਬ), ਲਾਇਨ ਹਰਪ੍ਰੀਤ ਕੌਰ (ਸਕੱਤਰ-ਦਿਸ਼ਾ ਕਲੱਬ), ਲਾਇਨ ਜੋਗਿੰਦਰ ਕੌਰ (ਖਜਾਨਚੀ-ਦਿਸ਼ਾ ਕਲੱਬ), ਲਾਇਨ ਕਨਵਲਪ੍ਰੀਤ ਕੌਰ ਮੌਜੂਦ ਸਨ।



