ਮੋਹਾਲੀ, 13 ਜੁਲਾਈ:
ਡਿਸਟ੍ਰਿਕ 321-ਐਫ ਦੇ ਰੀਜਨ 13 ਅਤੇ 14 ਵੱਲੋਂ ਸਾਂਝੇ ਤੌਰ ‘ਤੇ PST ਅਤੇ ਕਲੱਬ ਅਧਿਕਾਰੀ ਟ੍ਰੇਨਿੰਗ ਪ੍ਰੋਗਰਾਮ “ਚਾਨਣ-2026” ਦਾ ਸਫਲ ਆਯੋਜਨ ਹੋਟਲ ਐਣਕਰੇਜ਼, ਟੀ.ਡੀ.ਆਈ., ਸੈਕਟਰ-117 ਵਿਖੇ ਕੀਤਾ ਗਿਆ।
ਅੱਜ ਦੀ ਸਕੂਲਿੰਗ ਰੀਜਨ ਚੇਅਰਪਰਸਨ ਰੀਜ਼ਨ 13 ਅਤੇ 14 ਲਾਇਨ ਸਤੀਸ਼ ਭਾਸਕਰ ਅਤੇ ਐਮ.ਜੇ.ਐਫ. ਲਾਇਨ ਅਮਨਦੀਪ ਸਿੰਘ ਗੁਲਾਟੀ ਦੀ ਅਗਵਾਈ ਹੇਠ ਕਰਵਾਈ ਗਈ।
ਇਹ ਡਿਸਟ੍ਰਿਕ 321-F ਦੇ ਸਤਿਕਾਰਯੋਗ ਗਵਰਨਰ ਐਮ.ਜੇ.ਐਫ. ਲਾਇਨ ਅਜੈ ਗੋਇਲ ਜੀ ਵੱਲੋਂ ਨਿਸ਼ਚਿਤ ਕੀਤਾ ਹੋਇਆ ਰੀਜ਼ਨ ਲੈਵਲ ਦਾ ਸਮਾਗਮ ਸੀ, ਪਰੰਤੂ ਇਸ ਸਾਰੇ ਪ੍ਰੋਗਰਾਮ ਦੀ ਰੂਪ ਰੇਖਾ ਮਾਨਯੋਗ ਗਵਰਨਰ ਜੀ ਵੱਲੋਂ ਨਿਰਧਾਰਤ ਕੀਤੀ ਗਈ ਸੀ।
ਇਸ ਸਮਾਗਮ ਦੀ ਸ਼ੁਰੂਆਤ ਅੱਜ ਦੇ ਮੁੱਖ ਮਹਿਮਾਨ ਐਮ.ਜੇ.ਐਫ. ਲਾਇਨ ਡਾ. ਮਨਮੋਹਣ ਕੌਸ਼ਲ ਜੀ (ਸਕੂਲਿੰਗ ਚੇਅਰਪਰਸਨ) ਵੱਲੋਂ ਕੀਤੀ ਗਈ। ਉਹਨਾਂ ਵੱਲੋਂ ਸਕੂਲਿੰਗ ਦਾ ਆਗਾਜ਼ ਕਰਦੇ ਹੋਏ ਉਥੇ ਪਹੁੰਚੇ ਸਾਰੇ P.S.T. ਅਤੇ ਕਲੱਬ ਅਧਿਕਾਰੀ ਸਾਹਿਬਾਨ ਨੂੰ ਲਾਇਨਿਜ਼ਮ ਬਾਰੇ ਜਾਣੂ ਕਰਵਾਇਆ ਗਿਆ।
ਰੀਜ਼ਨ ਚੇਅਰਪਰਸਨ ਐਮ ਦੇ ਐਫ ਲਾਇਨ ਅਮਨਦੀਪ ਸਿੰਘ ਗੁਲਾਟੀ ਵੱਲੋਂ ਮਾਣਯੋਗ ਫੈਕਲਟੀ ਮੈਂਬਰਾਂ PMJF ਲਾਇਨ ਪ੍ਰੀਤ ਕਵਲ ਸਿੰਘ (FDI), ਲਿਓ ਆਰਤੀ (FDI) ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਬੜੇ ਹੀ ਸੁਚੱਜੇ ਢੰਗ ਨਾਲ ਲਾਇਨਿਜ਼ਮ ਨਾਲ ਸੰਬੰਧਤ ਵਿਸ਼ੇ ਤੇ ਸੈਸ਼ਨ ਲਏ ਅਤੇ ਕਲੱਬ ਅਧਿਕਾਰੀਆਂ ਨੂੰ ਆਪਣੀ ਜ਼ਿੰਮੇਵਾਰੀਆਂ ਬਾਰੇ ਜਾਣੂ ਕਰਵਾਇਆ।
ਇਸ ਟ੍ਰੇਨਿੰਗ ਵਿੱਚ ਰੀਜਨ 13 ਅਤੇ 14 ਦੇ ਕੁੱਲ 65 ਮੈਂਬਰਾਂ ਨੇ ਭਾਗ ਲਿਆ। ਇਸ ਮੌਕੇ ਦੋਵੇਂ ਰੀਜ਼ਨ ਦੇ ਜ਼ੋਨ ਚੇਅਰਪਰਸਨ (ZCs) ਵੀ ਹਾਜ਼ਰ ਰਹੇ ਅਤੇ ਸਾਰੇ ਭਾਗੀਦਾਰਾਂ ਨੇ ਟ੍ਰੇਨਿੰਗ ਦਾ ਭਰਪੂਰ ਲਾਭ ਪ੍ਰਾਪਤ ਕੀਤਾ। ਸਾਰੇ ਭਾਗੀਦਾਰਾਂ ਦਾ ਉਨ੍ਹਾਂ ਦੇ ਉਤਸ਼ਾਹ, ਅਨੁਸ਼ਾਸਨ ਅਤੇ ਸਿੱਖਣ ਦੀ ਭਾਵਨਾ ਲਈ ਦਿਲੋਂ ਧੰਨਵਾਦ ਕੀਤਾ ਗਿਆ। ਦੋਨੋਂ ਰੀਜ਼ਨ ਚੇਅਰਪਰਸਨ ਵੱਲੋਂ ਡਿਸਟ੍ਰਿਕਟ ਦੇ GLT ਕੋਆਰਡੀਨੇਟਰ ਲਾਇਨ ਸ਼ਿਆਮ ਗੌਤਮ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਸਕੂਲਿੰਗ ਦਾ ਇੰਨਾਂ ਵਧੀਆ ਢੰਗ ਅਪਣਾ ਕੇ ਸਕੂਲਿੰਗ ਨੂੰ ਕਾਮਯਾਬ ਬਣਾਇਆ।
ਸਾਰਾ ਪ੍ਰੋਗਰਾਮ ਬਹੁਤ ਹੀ ਸਮੇਂ ਸਿਰ ਅਤੇ ਸੁਚੱਜੇ ਢੰਗ ਨਾਲ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਧੰਨਵਾਦ ਅੱਜ ਦੇ ਪ੍ਰੋਗਰਾਮ ਦੀ ਚੇਅਰਪਰਸਨ ਐਮ.ਜੇ.ਐਫ. ਲਾਇਨ ਸੋਨੀਆ ਅਰੋੜਾ ਦਾ ਵੀ ਕੀਤਾ ਗਿਆ ਜਿਨ੍ਹਾਂ ਦੇ ਵਿਚਾਰਾਂ ਨੇ ਇਸ ਸਮਾਗਮ ਨੂੰ ਹੋਰ ਵੀ ਖਾਸ ਬਣਾ ਦਿੱਤਾ।
ਇਸ ਉਪਰੰਤ ਰੀਜਨ 14 ਦੇ ਸਕੱਤਰ ਐਮਜੇਐਫ ਲਾਈਨ ਅਮਿਤ ਨਰੂਲਾ ਵੱਲੋਂ ਦੱਸਿਆ ਗਿਆ ਕਿ ਉੱਥੇ ਮੌਜੂਦ ਸਾਰੇ ਲਾਇਨ ਮੈਂਬਰਾਂ ਅਤੇ ਅਧਿਕਾਰੀਆਂ ਵੱਲੋਂ ਮਿਲ ਕੇ ਪ੍ਰਣ ਕੀਤਾ ਗਿਆ ਕਿ ਅਸੀਂ ਆਪਣੀ ਲੀਡਰਸ਼ਿਪ ਨੂੰ ਹੋਰ ਮਜ਼ਬੂਤ ਬਣਾਈਏ, ਸੇਵਾ ਦੀ ਭਾਵਨਾ ਨੂੰ ਅੱਗੇ ਵਧਾਈਏ ਅਤੇ ਲਾਇਨਜ਼ ਇੰਟਰਨੈਸ਼ਨਲ ਦੇ ਮੰਤਵ “We Serve” ਨੂੰ ਸਦਾ ਜੀਵਿਤ ਰੱਖੀਏ।



