ਸੋਮਵਾਰ, ਜੂਨ 15, 2026
3:25 ਬਾਃ ਦੁਃ
Google search engine
HomeEducationਪੰਜਾਬ ਯੂਨੀਵਰਸਿਟੀ ਨੇ ਬੀ.ਏ/ਬੀ.ਕਾਮ ਐਲ.ਐਲ.ਬੀ (ਆਨਰਜ਼) ਕੋਰਸਾਂ ਲਈ ਅਰਜ਼ੀਆਂ ਮੰਗੀਆਂ

ਪੰਜਾਬ ਯੂਨੀਵਰਸਿਟੀ ਨੇ ਬੀ.ਏ/ਬੀ.ਕਾਮ ਐਲ.ਐਲ.ਬੀ (ਆਨਰਜ਼) ਕੋਰਸਾਂ ਲਈ ਅਰਜ਼ੀਆਂ ਮੰਗੀਆਂ

ਚੰਡੀਗੜ੍ਹ, 9 ਜੂਨ 2026

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਅਕਾਦਮਿਕ ਸੈਸ਼ਨ 2026-27 ਲਈ ਆਪਣੇ ਅੰਡਰਗ੍ਰੈਜੂਏਟ ਕਾਨੂੰਨ ਕੋਰਸਾਂ ਵਿੱਚ ਦਾਖਲੇ ਲਈ ਅਰਜ਼ੀਆਂ ਮੰਗੀਆਂ ਹਨ।

ਬੀ.ਏ. ਐਲ.ਐਲ.ਬੀ (ਆਨਰਜ਼) ਅਤੇ ਬੀ.ਕਾਮ. ਐਲ.ਐਲ.ਬੀ. (ਆਨਰਜ਼) ਪੰਜ ਸਾਲਾ ਇੰਟੀਗ੍ਰੇਟਿਡ ਕੋਰਸ ਯੂਨੀਵਰਸਿਟੀ ਇੰਸਟੀਚਿਊਟ ਆਫ਼ ਲੀਗਲ ਸਟੱਡੀਜ਼ (ਯੂ.ਆਈ.ਐਲ.ਐਸ), ਚੰਡੀਗੜ੍ਹ, ਯੂ.ਆਈ.ਐਲ.ਐਸ, ਹੁਸ਼ਿਆਰਪੁਰ ਅਤੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਲਾਜ਼ (ਯੂ.ਆਈ.ਐਲ), ਲੁਧਿਆਣਾ ਵਿਖੇ ਕਰਵਾਏ ਜਾਂਦੇ ਹਨ।

ਪੀਯੂ ਨੇ ਬੀ.ਏ/ਬੀ.ਕਾਮ. ਐਲ.ਐਲ.ਬੀ. (ਆਨਰਜ਼) ਪੰਜ ਸਾਲਾ ਇੰਟੀਗ੍ਰੇਟਿਡ ਕੋਰਸ ਦਾਖਲਾ ਪ੍ਰੀਖਿਆ-2026 ਦੇ ਨਤੀਜੇ ਐਲਾਨ ਦਿੱਤੇ ਹਨ। ਉਮੀਦਵਾਰ ਆਪਣੇ ਨਤੀਜੇ https://results.puexam.in/ShowCurrentEntranceResult.aspx ’ਤੇ ਦੇਖ ਸਕਦੇ ਹਨ।

ਦਾਖਲੇ ਯੋਗਤਾ ਪ੍ਰੀਖਿਆ (10+2) ਵਿੱਚ ਪ੍ਰਾਪਤ ਅੰਕਾਂ ਨੂੰ 50 ਫੀਸਦੀ ਵੇਟੇਜ ਅਤੇ ਪੀਯੂ-ਸੀ.ਈ.ਟੀ (ਯੂਜੀ) ਦਾਖਲਾ ਪ੍ਰੀਖਿਆ ਦੇ ਅੰਕਾਂ ਨੂੰ 50 ਫੀਸਦੀ ਵੇਟੇਜ ਦੇ ਆਧਾਰ ’ਤੇ ਕੀਤੇ ਜਾਣਗੇ।

ਜਿਨ੍ਹਾਂ ਉਮੀਦਵਾਰਾਂ ਨੇ ਦਾਖਲਾ ਪ੍ਰੀਖਿਆ ਪਾਸ ਕੀਤੀ ਹੈ ਅਤੇ 10+2 ਪ੍ਰੀਖਿਆ ਵਿੱਚ ਘੱਟੋ-ਘੱਟ 50 ਫੀਸਦੀ ਅੰਕ (ਐਸਸੀ/ਐਸਟੀ/ਬੀਸੀ/ਪੀਡਬਲਯੂਡੀ ਉਮੀਦਵਾਰਾਂ ਲਈ 45 ਫੀਸਦੀ ਅੰਕ) ਪ੍ਰਾਪਤ ਕੀਤੇ ਹਨ, ਉਹ ਅਰਜ਼ੀ ਦੇਣ ਦੇ ਯੋਗ ਹਨ। ਆਨਲਾਈਨ ਦਾਖਲਾ ਫਾਰਮ http://uglaw.puchd.ac.in ’ਤੇ ਉਪਲਬਧ ਹੈ ਅਤੇ ਇਸ ਨੂੰ 14 ਜੂਨ 2026 ਤੱਕ ਜਮ੍ਹਾਂ ਕਰਵਾਇਆ ਜਾ ਸਕਦਾ ਹੈ।

ਦਾਖਲਾ ਫਾਰਮ ਦੀ ਹਾਰਡ ਕਾਪੀ ਸਬੰਧਤ ਦਸਤਾਵੇਜ਼ਾਂ ਸਮੇਤ 17 ਜੂਨ 2026 ਨੂੰ ਸ਼ਾਮ 4:00 ਵਜੇ ਤੱਕ ਡਾਇਰੈਕਟਰ, ਯੂ.ਆਈ.ਐਲ.ਐਸ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਦਫ਼ਤਰ ਵਿੱਚ ਪਹੁੰਚ ਜਾਣੀ ਚਾਹੀਦੀ ਹੈ।

ਉਮੀਦਵਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਨਲਾਈਨ ਫਾਰਮ ਭਰਨ ਤੋਂ ਪਹਿਲਾਂ ਦਾਖਲਾ ਨਿਰਦੇਸ਼ਾਂ ਨੂੰ ਧਿਆਨ ਨਾਲ ਪੜ੍ਹਣ ਅਤੇ ਇਹ ਯਕੀਨੀ ਬਣਾਉਣ ਕਿ ਸਾਰੀ ਜਾਣਕਾਰੀ, ਅੰਕ, ਸ਼੍ਰੇਣੀ (ਕੈਟਾਗਰੀ) ਸੰਬੰਧੀ ਵੇਰਵੇ ਅਤੇ ਅਪਲੋਡ ਕੀਤੇ ਗਏ ਦਸਤਾਵੇਜ਼ ਸਹੀ ਹਨ। ਹਰ ਸੈਕਸ਼ਨ ਨੂੰ ਲੌਕ ਕਰਨ ਤੋਂ ਪਹਿਲਾਂ ਸਾਰੀ ਜਾਣਕਾਰੀ ਦੀ ਜਾਂਚ ਕਰ ਲੈਣੀ ਚਾਹੀਦੀ ਹੈ, ਕਿਉਂਕਿ ਇਸ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਦੀ ਆਗਿਆ ਨਹੀਂ ਹੋਵੇਗੀ।

ਖੇਡ ਸ਼੍ਰੇਣੀ ਅਧੀਨ ਅਰਜ਼ੀ ਦੇਣ ਵਾਲੇ ਉਮੀਦਵਾਰਾਂ ਨੂੰ ਦਾਖਲਾ ਫਾਰਮ ਦੀ ਇੱਕ ਕਾਪੀ ਸਬੰਧਤ ਸਰਟੀਫਿਕੇਟਾਂ ਸਮੇਤ 17 ਜੂਨ 2026 ਨੂੰ ਸ਼ਾਮ 4:00 ਵਜੇ ਤੱਕ ਡਾਇਰੈਕਟੋਰੇਟ ਆਫ਼ ਸਪੋਰਟਸ, ਪੀਯੂ ਵਿੱਚ ਜਮ੍ਹਾਂ ਕਰਵਾਉਣੀ ਲਾਜ਼ਮੀ ਹੈ। ਰਾਖਵੇਂਕਰਨ ਦਾ ਲਾਭ ਲੈਣ ਦੇ ਇੱਛੁਕ ਉਮੀਦਵਾਰਾਂ ਨੂੰ ਦਾਖਲਾ ਪ੍ਰੋਸਪੈਕਟਸ-2026 ਵਿੱਚ ਉਪਲਬਧ ਨਿਰਧਾਰਿਤ ਫਾਰਮੈਟ ਅਨੁਸਾਰ ਸਰਟੀਫਿਕੇਟ ਜਮ੍ਹਾਂ ਕਰਵਾਉਣੇ ਹੋਣਗੇ।

ਅਸਥਾਈ ਮੈਰਿਟ ਸੂਚੀ 1 ਜੁਲਾਈ 2026 ਨੂੰ ਪ੍ਰਦਰਸ਼ਿਤ ਕੀਤੀ ਜਾਵੇਗੀ। ਅਸਥਾਈ ਮੈਰਿਟ ਸੂਚੀ ਸਬੰਧੀ ਇਤਰਾਜ਼ ਕੇਵਲ ਈ-ਮੇਲ ਰਾਹੀਂ 2 ਤੋਂ 3 ਜੁਲਾਈ 2026 ਤੱਕ ਸਵੀਕਾਰ ਕੀਤੇ ਜਾਣਗੇ। ਇਸ ਤੋਂ ਬਾਅਦ ਅੰਤਰਿਮ ਮੈਰਿਟ ਸੂਚੀ 7 ਜੁਲਾਈ 2026 ਨੂੰ ਪ੍ਰਦਰਸ਼ਿਤ ਕੀਤੀ ਜਾਵੇਗੀ।

ਜਨਰਲ ਸ਼੍ਰੇਣੀ ਲਈ ਕਾਊਂਸਲਿੰਗ 13 ਜੁਲਾਈ 2026 ਨੂੰ ਹੋਵੇਗੀ, ਜਦਕਿ ਰਾਖਵੀਆਂ ਸ਼੍ਰੇਣੀਆਂ ਲਈ ਕਾਊਂਸਲਿੰਗ 14 ਜੁਲਾਈ 2026 ਨੂੰ ਕਰਵਾਈ ਜਾਵੇਗੀ।

ਦਾਖ਼ਲੇ, ਯੋਗਤਾ ਮਾਪਦੰਡਾਂ ਅਤੇ ਕੋਰਸ ਦੀ ਰੂਪ-ਰੇਖਾ ਸਬੰਧੀ ਵਿਸਤ੍ਰਿਤ ਜਾਣਕਾਰੀ ਵਿਭਾਗ ਦੀ ਵੈੱਬਸਾਈਟ ਅਤੇ ਪੀਯੂ ਸੀ.ਈ.ਟੀ (ਯੂਜੀ) ਪੋਰਟਲ ’ਤੇ ਉਪਲਬਧ ਹੈ।

RELATED ARTICLES
- Advertisment -
Google search engine

Most Popular