ਵੀਰਵਾਰ, ਜੂਨ 4, 2026
5:53 ਬਾਃ ਦੁਃ
Google search engine
HomeUncategorized @paਬੈਂਕਾਂ ਦੀ ਗਲਤੀ ਕਰਕੇ ਪੈਨਸ਼ਨਰਾਂ ਵਿੱਚ ਪੈਨਸ਼ਨ ਬਾਰੇ ਹਾਹਾਕਾਰ

ਬੈਂਕਾਂ ਦੀ ਗਲਤੀ ਕਰਕੇ ਪੈਨਸ਼ਨਰਾਂ ਵਿੱਚ ਪੈਨਸ਼ਨ ਬਾਰੇ ਹਾਹਾਕਾਰ

ਚੰਡੀਗੜ੍ਹ, 6 ਮਈ
ਪੰਜਾਬ ਦੇ ਸਮੁੱਚੇ ਪੈਨਸ਼ਨਰਾਂ ਦੀ ਇਸ ਵਾਰ ਪੈਨਸ਼ਨ ਬੈਂਕ ਖਾਤਿਆਂ ਵਿੱਚ ਨਾ ਪੈਣ ਕਾਰਨ ਹਾਹਾਕਾਰ ਮਚੀ ਹੋਈ ਹੈ। ਸੋਸ਼ਲ ਮੀਡੀਆ ਉੱਤੇ ਅਤੇ ਲੀਡਰਾਂ ਦੇ ਇਧਰ ਉਧਰ ਖੜਕ ਰਹੇ ਫੋਨ ਪੰਜਾਬ ਸਰਕਾਰ ਨੂੰ ਕੋਸ ਰਹੇ ਹਨ ਜਦ ਕਿ ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਇਸ ਵਾਰ ਲੇਟ ਹੋਈ ਪੈਨਸ਼ਨ ਦਾ ਕਾਰਨ ਪੰਜਾਬ ਸਰਕਾਰ ਦੀ ਗਲਤੀ ਕਥਕੇ ਨਹੀਂ ਬਲਕਿ ਵੱਡੀ ਗਿਣਤੀ ਪੈਨਸ਼ਨਰਾਂ ਦੀ ਈ ਕੇ ਈ ਸੀ ਅਤੇ ਪੈਨਸ਼ਨ ਸੇਵਾ ਪੋਰਟਲ ਉੱਤੇ ਡਿਜੀਟਲ ਲਾਈਫ ਸਰਟੀਫਿਕੇਟ ਦਾ ਅਪਲੋਡ ਨਾ ਹੋਣਾ ਮੰਨਿਆ ਜਾ ਰਿਹਾ ਹੈ। ਇਸੇ ਤਰ੍ਹਾਂ ਕਾਫੀ ਵੱਡੀ ਗਿਣਤੀ ਵਿੱਚ ਪੈਨਸ਼ਨਰ ਇਸ ਸਮੇਂ ਵਿਦੇਸ਼ਾਂ ਵਿੱਚ ਹੋਣ ਕਰਕੇ ਉਹਨਾਂ ਦੇ ਈ ਕੇ ਵਾਈ ਸੀ ਅਤੇ ਡਿਜ਼ੀਟਲ ਲਾਈਫ ਸਰਟੀਫਿਕੇਟ ਅਪਡੇਟ ਨਾ ਹੋਣ ਕਰਕੇ ਵੀ ਇਹ ਸਮੱਸਿਆ ਸਾਹਮਣੇ ਆ ਰਹੀ ਹੈ।

ਦੱਸਣ ਯੋਗ ਹੈ ਕਿ ਪੈਨਸ਼ਨ ਸੇਵਾ ਪੋਰਟਲ ਨਵੰਬਰ 2025 ਵਿੱਚ ਸ਼ੁਰੂ ਹੋਇਆ ਸੀ ਜਿਸ ਉਤੇ ਈ ਕੇ ਵਾਈ ਸੀ ਅਤੇ ਡਿਜੀਟਲ ਲਾਈਫ ਸਰਟੀਫਿਕੇਟ ਅਪਲੋਡ ਕਰਨਾ ਜਰੂਰੀ ਕਰ ਦਿੱਤਾ ਗਿਆ ਸੀ।

ਸੂਤਰ ਇਹ ਵੀ ਦੱਸਦੇ ਹਨ ਕਿ ਵਿੱਤ ਵਿਭਾਗ ਵੱਲੋਂ ਇਕ ਬੈਂਕ ਨੂੰ ਤਾਂ ਸਖਤੀ ਨਾਲ ਪੱਤਰ ਭੇਜ ਕੇ ਤਾੜਨਾ ਵੀ ਕੀਤੀ ਗਈ ਹੈ ਕਿ ਬੈਂਕ ਦਾ ਆਪਣਾ ਸਿਸਟਮ ਅਪਡੇਟ ਨਾ ਹੋਣ ਕਰਕੇ ਪੈਨਸ਼ਨ ਵਿੱਚ ਦੇਰੀ ਕੀਤੀ ਜਾ ਰਹੀ ਹੈ ਜਿਸ ਨਾਲ ਉਸ ਬੈਂਕ ਦੀ ਕਥਿਤ ਲਾਪਰਵਾਹੀ ਕਰਕੇ ਪੈਨਸ਼ਨਰ ਸੰਤਾਪ ਭੋਗ ਰਹੇ ਹਨ।

ਦੂਜੇ ਪਾਸੇ ਪੈਨਸ਼ਨਰ ਆਗੂ ਡਾ. ਐਨ ਕੇ ਕਲਸੀ ਅਤੇ ਕਰਮ ਸਿੰਘ ਧਨੋਆ ਨੇ ਦੱਸਿਆ ਕਿ ਉਹਨਾਂ ਨੂੰ ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਭਲਕਾ 7 ਮਈ ਨੂੰ ਪੈਨਸ਼ਨਰਾਂ ਦੀ ਪੈਨਸ਼ਨ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਪਹੁੰਚ ਜਾਵੇਗੀ।

RELATED ARTICLES
- Advertisment -
Google search engine

Most Popular